Former Minister Bharat Bhushan Ashu ਨੂੰ ਨਹੀਂ ਮਿਲੇਗਾ ਘਰ ਦਾ ਖਾਣਾ, ਵਿਜੀਲੈਂਸ ਨੇ ਲਾਈ ਰੋਕ |OneIndia Punjab

2022-08-29 0

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਨਾਜ ਲਿਫਟਿੰਗ ਘੁਟਾਲੇ 'ਚ ਕਰੀਬ ਇਕ ਹਫਤੇ ਤੋਂ ਵਿਜੀਲੈਂਸ ਦੀ ਹਿਰਾਸਤ 'ਚ ਰਹੇ ਆਸ਼ੂ ਨੂੰ ਘਰ ਦਾ ਖਾਣਾ ਦਿੱਤਾ ਜਾ ਰਿਹਾ ਸੀ। ਹਾਲਾਂਕਿ ਐੱਸਐੱਸਪੀ ਵਿਜੀਲੈਂਸ ਨੇ ਐਤਵਾਰ ਨੂੰ ਉਸ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਸਾਬਕਾ ਮੰਤਰੀ ਨੂੰ ਵਿਜੀਲੈਂਸ ਵੱਲੋਂ ਦਿੱਤਾ ਗਿਆ ਖਾਣਾ ਹੀ ਖਾਣਾ ਪਵੇਗਾ। ਅਧਿਕਾਰੀਆਂ ਦਾ ਤਰਕ ਹੈ ਕਿ ਹਰ ਰੋਜ਼ ਕੋਈ ਨਾ ਕੋਈ ਨਵਾਂ ਵਿਅਕਤੀ ਆਸ਼ੂ ਨੂੰ ਖਾਣਾ ਪਹੁੰਚਾਉਣ ਲਈ ਵਿਜੀਲੈਂਸ ਦਫ਼ਤਰ ਆਉਂਦਾ ਸੀ। ਇਸ ਨਾਲ ਉਸ ਦੀ ਜਾਂਚ ਪ੍ਰਭਾਵਿਤ ਹੋ ਰਹੀ ਸੀ ।